Health Tipslatest News

ਕਦੇ ਖਾ ਕੇ ਵੇਖੋ ਨੀਲਾ ਕੇਲਾ? ਸਰੀਰ ਨੂੰ ਮਿਲਣਗੇ ਹੈਰਾਨੀਜਨਕ ਫਾਇਦੇ

ਅਸੀਂ ਸਿਹਤਮੰਦ ਜੀਵਨ ਜਿਊਣ ਲਈ ਹੋਰ ਭੋਜਨ ਦੇ ਨਾਲ ਹੀ ਫਲਾਂ ਦਾ ਸੇਵਨ ਕਰਦੇ ਹਾਂ। ਡਾਕਟਰ ਵੀ ਸੇਬ, ਕੇਲਾ, ਸੰਤਰੇ ਵਰਗੇ ਹੈਲਦੀ ਫਲਾਂ ਦਾ ਰੋਜ਼ਾਨਾ ਸੇਵਨ ਕਰਨ ਦੀ ਸਲਾਹ ਦਿੰਦੇ ਹਨ। ਅਕਸਰ ਲੋਕ ਨਾਸ਼ਤੇ ਵਿੱਚ ਕੇਲਾ ਖਾਂਦੇ ਹਨ। ਆਮ ਤੌਰ ‘ਤੇ ਕੇਲੇ ਪੀਲੇ ਜਾਂ ਹਰੇ (ਕੱਚੇ) ਰੰਗ ਦੇ ਹੁੰਦੇ ਹਨ ਪਰ ਕੀ ਤੁਸੀਂ ਕਦੇ ਨੀਲਾ ਕੇਲਾ ਦੇਖਿਆ ਜਾਂ ਖਾਧਾ ਹੈ? ਬਹੁਤੇ ਲੋਕਾਂ ਦਾ ਜਵਾਬ ਨਹੀਂ ਹੋਵੇਗਾ। ਇਸ ਲਈ ਅੱਜ ਅਸੀਂ ਤੁਹਾਨੂੰ ਨੀਲੇ ਰੰਗ ਦੇ ਕੇਲੇ ਬਾਰੇ ਕੁਝ ਦਿਲਚਸਪ ਤੱਥ ਦੱਸਾਂਗੇ।

ਇਹ ਕੇਲੇ ਦੀ ਇੱਕ ਕਿਸਮ ਹੈ, ਜਿਸ ਦਾ ਰੰਗ ਨੀਲਾ ਹੁੰਦਾ ਹੈ। ਇਸ ਦੀ ਬਣਤਰ ਮਲਾਈਦਾਰ ਹੁੰਦੀ ਹੈ, ਜਿਸ ਨੂੰ ਬਲੂ ਜਾਵਾ ਬਨਾਨਾ (blue java banana) ਕਿਹਾ ਜਾਂਦਾ ਹੈ। ਇਹ ਨੀਲੇ ਰੰਗ ਦਾ ਜਾਵਾ ਮੂਸਾ ਬਾਲਬਾਸੀਆਨਾ ਤੇ ਮੂਸਾ ਐਕੂਮੀਨਾਟਾ ਦਾ ਹਾਈਬ੍ਰਿਡ ਹੈ। ਇਹ ਕੇਲੇ ਮੂਲ ਰੂਪ ਵਿੱਚ ਦੱਖਣ ਪੂਰਬੀ ਏਸ਼ੀਆ ਵਿੱਚ ਕਾਸ਼ਤ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਇਹ ਕੇਲੇ ਹਵਾਈ ਟਾਪੂਆਂ ‘ਤੇ ਵੀ ਉਗਾਏ ਜਾਂਦੇ ਹਨ।

ਦੱਸ ਦੇਈਏ ਕਿ ਇਸ ਨੀਲੇ ਰੰਗ ਦੇ ਕੇਲੇ ਦਾ ਫਲ ਠੰਢੇ ਖੇਤਰਾਂ ਤੇ ਘੱਟ ਤਾਪਮਾਨ ਵਾਲੀਆਂ ਥਾਵਾਂ ‘ਤੇ ਚੰਗਾ ਹੁੰਦਾ ਹੈ। ਨੀਲੇ ਕੇਲੇ ਬਾਰੇ ਖੋਜ ਤੋਂ ਪਤਾ ਲੱਗਾ ਹੈ ਕਿ ਇਹ ਸਾਡੀ ਸਿਹਤ ਨੂੰ ਕਈ ਤਰੀਕਿਆਂ ਨਾਲ ਲਾਭ ਪਹੁੰਚਾ ਸਕਦਾ ਹੈ। ਕਈ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਦੱਸਿਆ ਹੈ ਕਿ ਇਸ ਦਾ ਸਵਾਦ ਵਨੀਲਾ ਆਈਸਕ੍ਰੀਮ ਵਰਗਾ ਹੈ।

1. ਪੋਸ਼ਣ ਨਾਲ ਭਰਪੂਰ
ਬਲੂ ਜਾਵਾ ਬਨਾਨਾ ਵਿਟਾਮਿਨ, ਖਣਿਜ ਤੇ ਫਾਈਬਰ ਦਾ ਚੰਗਾ ਸਰੋਤ ਹੈ। ਇਸ ‘ਚ ਪੋਟਾਸ਼ੀਅਮ, ਵਿਟਾਮਿਨ ਸੀ, ਵਿਟਾਮਿਨ ਬੀ6 ਤੇ ਮੈਗਨੀਸ਼ੀਅਮ ਦੀ ਜ਼ਿਆਦਾ ਮਾਤਰਾ ਹੁੰਦੀ ਹੈ।

2. ਪਾਚਨ ਵਿੱਚ ਸੁਧਾਰ ਕਰੋ
ਬਲੂ ਜਾਵਾ ਬਨਾਨਾ ਵਿੱਚ ਫਾਈਬਰ ਦੀ ਮਾਤਰਾ ਵਧੇਰੇ ਹੁੰਦੀ ਹੈ, ਜੋ ਪਾਚਨ ਕਿਰਿਆ ਨੂੰ ਸੁਧਾਰਨ ਵਿੱਚ ਮਦਦ ਕਰ ਸਕਦਾ ਹੈ।

3. ਬਲੱਡ ਪ੍ਰੈਸ਼ਰ ਕੰਟਰੋਲ
ਬਲੂ ਜਾਵਾ ਬਨਾਨਾ ਵਿੱਚ ਪੋਟਾਸ਼ੀਅਮ ਦੀ ਚੰਗੀ ਮਾਤਰਾ ਹੁੰਦੀ ਹੈ, ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰ ਸਕਦਾ ਹੈ।

4. ਕੈਂਸਰ ਦੀ ਰੋਕਥਾਮ
ਬਲੂ ਜਾਵਾ ਬਨਾਨਾ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ, ਜੋ ਕੈਂਸਰ ਤੋਂ ਬਚਾਉਣ ਵਿੱਚ ਮਦਦ ਕਰ ਸਕਦੇ ਹਨ।

Related Articles

Leave a Reply

Your email address will not be published. Required fields are marked *

Back to top button